ਇਹ ਕਿਸਾਨ 28 ਕਵਿੰਟਲ ਤੋਂ ਵੀ ਜਿਆਦਾ ਲੈ ਰਿਹਾ ਹੈ ਕਣਕ ਅਤੇ ਝੋਨੇ ਦਾ ਝਾੜ, ਜਾਣੋ ਕਿਵੇਂ

ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਇੱਕ ਅਗਾਂਹਵਧੂ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਲਗਭਗ 36 ਕਿੱਲੇ ਜ਼ਮੀਨ ਵਿੱਚ ਖੇਤੀ ਕਰ ਰਿਹਾ ਹੈ। ਇਸ ਕਿਸਾਨ ਦਾ ਨਾਮ ਪ੍ਰਿੰਸ ਵਿਰਕ ਹੈ ਅਤੇ ਇਹ ਸਮਾਣਾ ਦੇ ਰਹਿਣ ਵਾਲੇ ਹਨ।

ਇਸ ਕਿਸਾਨ ਦਾ ਕਹਿਣਾ ਹੈ ਕਿ ਉਹ ਕਣਕ, ਜੀਰੀ, ਝੋਨਾ ਅਤੇ ਮਟਰਾਂ ਦੀ ਖੇਤੀ ਵੀ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ 36 ਕਿੱਲੇ ਜਮੀਨ ਵਿੱਚ ਖੇਤੀ ਕਰਨ ਲਈ ਇਸ ਕਿਸਾਨ ਨੇ ਸਿਰਫ ਇੱਕ ਟ੍ਰੈਕਟਰ ਰੱਖਿਆ ਹੋਇਆ ਹੈ।

ਇਸ ਕਿਸਾਨ ਦਾ ਕਹਿਣਾ ਹੈ ਕਿ ਜਰੂਰੀ ਨਹੀਂ ਕਿ ਕਿਸਾਨ ਜਿਆਦਾ ਖੇਤੀ ਕਰਨ ਲਈ ਖਰਚਾ ਵੀ ਜਿਆਦਾ ਕਰਨ। ਯਾਨੀ ਕਿ ਇੱਕ ਟ੍ਰੈਕਟਰ ਨਾਲ ਵੀ ਉਹ ਬਹੁਤ ਆਸਾਨੀ ਨਾਲ ਅਤੇ ਘੱਟ ਖਰਚੇ ਵਿੱਚ ਖੇਤੀ ਕਰ ਰਹੇ ਹਨ। ਪ੍ਰਿੰਸ ਜੀ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਨ੍ਹੇ ਨੇ 3086 ਕਣਕ ਦੀ ਕਿਸਮ ਤੋਂ 28 ਕਵਿੰਟਲ ਤੱਕ ਝਾੜ ਲਿਆ ਹੈ।

ਆਮ ਤੌਰ ਤੇ ਕਿਸਾਨਾਂ ਦਾ 3086 ਕਿਸਮ ਦਾ ਝਾੜ 22-23 ਕਵਿੰਟਲ ਤੱਕ ਝਾੜ ਨਿਕਲਦਾ ਹੈ। ਪਰ ਇਸ ਕਿਸਾਨ ਨੇ ਸਾਬਿਤ ਕੀਤਾ ਹੈ ਕਿ ਕਿਸਾਨ ਜਿਆਦਾ ਘੱਟ ਖਰਚੇ ਵਿੱਚ ਵੀ ਜਿਆਦਾ ਝਾੜ ਲੈ ਸਕਦੇ ਹਨ। ਇਸੇ ਤਰਾਂ ਇਸ ਕਿਸਾਨ ਦਾ ਕਹਿਣਾ ਹੈ ਕਿ ਉਹ ਮੁੱਛਲ ਝੋਨੇ ਦੀ ਖੇਤੀ ਕਰਦੇ ਹਨ ਅਤੇ ਇਸਦਾ ਵੀ ਉਨ੍ਹਾਂ ਨੂੰ ਘੱਟੋ ਘੱਟ 26-27 ਕਵਿੰਟਲ ਝਾੜ ਮਿਲਿਆ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

Leave a Reply

Your email address will not be published. Required fields are marked *