ਦੋਸਤੋ ਕੀ ਤੁਸੀ ਜਾਣਦੇ ਹੋ ਕਿ ਮੁਰਥਲ, ਹਰਿਆਣਾ ਵਿੱਚ ਸਥਿਤ ਅਮਰੀਕ ਸੁਖਦੇਵ ਢਾਬੇ ਦੀ ਇੱਕ ਦਿਨ ਦੀ ਕਮਾਈ ਕਿੰਨੀ ਹੈ? ਜੇਕਰ ਤੁਹਾਨੂੰ ਇਸ ਬਾਰੇ ਨਹੀਂ ਪਤਾ ਹੈ ਤਾਂ ਅੱਜ ਅਸੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਸੁਖਦੇਵ ਢਾਬੇ ਦੀ ਕਮਾਈ ਕਿੰਨੀ ਹੈ ਅਤੇ ਨਾਲ ਹੀ ਇਸ ਢਾਬੇ ਬਾਰੇ ਹੋਰ ਵੀ ਰੋਚਕ ਜਾਣਕਾਰੀ ਦੇਵਾਂਗੇ। ਅਕਸਰ ਤੁਸੀਂ ਇਸ ਢਾਬੇ ਬਾਰੇ ਕਾਫ਼ੀ ਸੁਣਿਆ ਹੋਵੇਗਾ ਜਾਂ ਤੁਸੀਂ ਕਦੇ ਨਾ ਕਦੇ ਸਫਰ ਦੇ ਦੌਰਾਨ ਇਸ ਢਾਬੇ ਦਾ ਖਾਣਾ ਖਾਧਾ ਹੋਵੇਗਾ। ਹਲਾਕਿ ਕੁੱਝ ਲੋਕ ਇਸ ਢਾਬੇ ਬਾਰੇ ਨਹੀਂ ਜਾਣਦੇ ਹੋਣਗੇ।
ਅਸੀ ਅੱਜ ਤੁਹਾਨੂੰ ਇਸ ਢਾਬੇ ਦੀ ਸਫਲਤਾ ਦੀ ਪੂਰੀ ਕਹਾਣੀ ਦੱਸਾਂਗੇ। ਤੁਹਾਨੂੰ ਦੱਸ ਦੇਈਏ ਕਿ 1956 ਵਿੱਚ ਇਸ ਢਾਬੇ ਨੂੰ ਦਿੱਲੀ ਤੋਂ ਅੰਬਾਲਾ ਵਿਚਕਾਰ ਸਫਰ ਕਰਨ ਵਾਲੇ ਟਰੱਕ ਡਰਾਈਵਰਾਂ ਨੂੰ ਸੁਵਿਧਾਵਾਂ ਦੇਣ ਲਈ ਖੋਲਿਆ ਗਿਆ ਸੀ। ਜਿਸ ਵਿੱਚ ਆਲੂ ਦੇ ਪ੍ਰਾਉਂਠੇ, ਚਾਹ ਅਤੇ ਨਾਸ਼ਤੇ ਦੇ ਨਾਲ ਨਾਲ ਨਹਾਉਣ ਅਤੇ ਆਰਾਮ ਕਰਨ ਦੀ ਵਿਵਸਥਾ ਵੀ ਕੀਤੀ ਗਈ ਸੀ। ਪਰ ਦਿੱਲੀ ਅੰਬਾਲਾ ਐਕਸਪ੍ਰੈੱਸ ਵੇ ਬਨਣ ਕਾਰਨ ਜਿੱਥੇ ਇੱਕ ਪਾਸੇ ਬਾਕੀ ਸਾਰੇ ਛੋਟੇ ਢਾਬੇ ਬੰਦ ਹੋ ਗਏ ਜਾਂ ਕਿਤੇ ਹੋਰ ਚਲੇ ਗਏ।
ਉਥੇ ਹੀ ਦੂਜੇ ਪਾਸੇ ਅਮਰੀਕ ਸੁਖਦੇਵ ਢਾਬਾ ਇਸ ਬਦਲਾਅ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਅਪਗ੍ਰੇਡ ਕਰਨ ਵਿੱਚ ਸਫਲ ਰਿਹਾ ਅਤੇ ਅੱਜ ਇਹ ਹਿੰਦੁਸਤਾਨ ਦਾ ਸਭਤੋਂ ਅਮੀਰ ਢਾਬਾ ਬਣ ਚੁੱਕਿਆ ਹੈ। ਅੱਜ ਦੇ ਸਮੇਂ ਵਿੱਚ ਇਹ ਕਿਸੇ 5 ਸਟਾਰ ਹੋਟਲ ਤੋਂ ਘੱਟ ਨਹੀਂ ਹੈ। ਇਸ ਢਾਬੇ ਤੇ ਖਾਣਾ ਖਾਣ ਲਈ ਲੋਕ ਲਾਈਨਾਂ ਵਿਚ ਖੜ ਕੇ ਘੰਟਿਆਂ ਤੱਕ ਦਾ ਇੰਤਜਾਰ ਕਰਦੇ ਹਨ ਪਰ ਕਿਤੇ ਹੋਰ ਜਾਣਾ ਪਸੰਦ ਨਹੀਂ ਕਰਦੇ। ਇਸ ਢਾਬੇ ਦੇ ਆਲੂ ਦੇ ਪ੍ਰਾਉਂਠੇ ਕਾਫੀ ਮਸ਼ਹੂਰ ਹਨ।
ਇਸ ਢਾਬੇ ਦੀ ਸਾਲਾਨਾ ਕਮਾਈ ਬਾਰੇ ਜਾਣਕੇ ਤੁਸੀ ਹੈਰਾਨ ਰਹਿ ਜਾਓਗੇ। ਤੁਹਾਨੂੰ ਦੱਸ ਦੇਈਏ ਕਿ ਇਸ ਢਾਬੇ ਦੀ ਸਾਲਾਨਾ ਕਮਾਈ ਲਗਭਗ 60 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ ਯਾਨੀ ਇੱਕ ਦਿਨ ਦੀ ਕਮਾਈ ਲਗਭਗ 16 ਤੋਂ 17 ਲੱਖ ਰੁਪਏ। ਸਿਰਫ ਦਸਵੀਂ ਕਲਾਸ ਤੱਕ ਪੜਾਈ ਕਰਨ ਵਾਲੇ ਇਸ ਢਾਬੇ ਦੇ ਮਾਲਿਕ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਉਹ ਹਰ ਸਾਲ ਆਪਣੇ ਆਪ ਨੂੰ ਗਾਹਕਾਂ ਦੇ ਹਿਸਾਬ ਨਾਲ ਅਪਗ੍ਰੇਡ ਕਰ ਰਹੇ ਹਨ ਇਸ ਕਾਰਨ ਉਨ੍ਹਾਂ ਦਾ ਢਾਬਾ ਹਿੰਦੂਸਤਾਨ ਦਾ ਸਭਤੋਂ ਅਮੀਰ ਢਾਬਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….