ਮੋਦੀ ਸਰਕਾਰ ਦੀ ਇਸ ਸਕੀਮ ਨਾਲ ਕਰੋੜਾਂ ਕਿਸਾਨਾਂ ਨੂੰ ਹੋਇਆ ਫਾਇਦਾ-ਤੁਸੀਂ ਵੀ ਇਸ ਤਰਾਂ ਕਰੋ ਅਪਲਾਈ

ਕਿਸਾਨਾਂ ਨੂੰ ਡਾਇਰੈਕਟ ਉਹਨਾਂ ਦੇ ਬੈਂਕ ਖਾਤੇ ਵਿਚ ਮਦਦ ਪਹੁੰਚਾਉਣ ਵਾਲੀ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਸਕੀਮ ਨਾਲ ਹੁਣ ਤਕ ਦੇਸ਼ ਦੇ 9 ਕਰੋੜ, 59 ਲੱਖ 35 ਹਜ਼ਾਰ 344 ਕਿਸਾਨਾਂ ਨੂੰ ਲਾਭ ਮਿਲ ਚੁੱਕਾ ਹੈ। ਇਹ 3 ਮਈ ਤਕ ਦੀ ਰਿਪੋਰਟ ਹੈ। ਸਕੀਮ ਅਜੇ ਵੀ ਖੁੱਲ੍ਹੀ ਹੈ। ਇਸ ਤਹਿਤ ਕਦੇ ਵੀ ਅਪਲਾਈ ਕੀਤਾ ਜਾ ਸਕਦਾ ਹੈ। ਹੁਣ ਕਰੀਬ 5 ਕਰੋੜ ਕਿਸਾਨ ਇਸ ਤੋਂ ਵੰਚਿਤ ਹਨ।

ਜੇ ਤੁਸੀਂ ਇਹਨਾਂ ਪੰਜ ਕਰੋੜ ਲੋਕਾਂ ਵਿਚ ਸ਼ਾਮਲ ਹੋ ਤਾਂ ਫਿਰ ਅਪਲਾਈ ਕਰਨ ਤੋਂ ਪਿੱਛੇ ਨਾ ਰਹੋ। ਖੇਤੀ-ਕਿਸਾਨੀ ਲਈ ਸਲਾਨਾ 6000 ਰੁਪਏ ਦੀ ਸਰਕਾਰੀ ਮਦਦ ਚਾਹੀਦੀ ਹੈ ਤਾਂ ਤੁਸੀਂ ਪੀਐਮ-ਕਿਸਾਨ ਦੇ ਪੋਰਟ (@pmkisan.gov.in) ਤੇ ਜਾ ਕੇ ਖੁਦ ਵੀ ਅਪਲਾਈ ਕਰ ਸਕਦੇ ਹੋ। ਇਸ ਦੇ ਲਈ ਕਿਸੇ ਅਧਿਕਾਰੀ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਸ ਸਕੀਮ ਨਾਲ ਜੁੜੀ ਅਧਿਕਾਰਿਕ ਸਾਈਟ ਤੇ ਜਾਣਾ ਪਵੇਗਾ।

ਇਕ ਪੇਜ਼ ਖੁੱਲ੍ਹੇਗਾ ਜਿਸ ਵਿਚ ਤੁਹਾਨੂੰ FARMER CORNERS ਦਾ ਵਿਕਲਪ ਦਿਸੇਗਾ। ਉਸ ਤੇ NEW FARMER REGISTRATION ਮਿਲੇਗਾ। ਇਸ ਤੇ ਕਲਿੱਕ ਕਰਨਾ ਹੋਵੇਗਾ। ਉਸ ਤੋਂ ਬਾਅਦ ਤੁਹਾਡੇ ਸਾਮਹਣੇ ਇਕ ਨਵੀਂ ਵਿੰਡੋ ਖੁਲ੍ਹੇਗੀ। ਜਿਸ ਵਿਚ ਤੁਹਾਨੂੰ ਆਧਾਰ ਕਾਰਡ ਅਤੇ ਕੈਪਚਾ ਪਾਉਣ ਲਈ ਕਿਹਾ ਜਾਵੇਗਾ। ਫਿਰ ਤੁਹਾਨੂੰ ਕਲਿਕ ਹੇਅਰ ਟੂ ਕੰਟੀਨਿਊ ਤੇ ਕਲਿੱਕ ਕਰਨਾ ਪਵੇਗਾ।

ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇਕ ਹੋਰ ਪੇਜ਼ ਖੁੱਲ੍ਹੇਗਾ ਜਿਸ ਵਿਚ ਜੇ ਤੁਸੀਂ ਪਹਿਲਾਂ ਤੋਂ ਰਜਿਸਟ੍ਰੇਸ਼ਨ ਕਰ ਚੁੱਕੇ ਹੋ ਤਾਂ ਤੁਹਾਡੀ ਡਿਟੇਲ ਆ ਜਾਵੇਗੀ ਅਤੇ ਜੇ ਰਜਿਸਟ੍ਰੇਸ਼ਨ ਪਹਿਲੀ ਵਾਰ ਕਰ ਰਹੇ ਹੋ ਤਾਂ ਲਿਖਿਆ ਆ ਜਾਵੇਗਾ ਕਿ ‘RECORD NOT FOUND WITH GIVEN DETAILS, DO YOU WANT TO REGISTER ON PM-KISAN PORTAL’ ਇਸ ਤੇ ਤੁਹਾਨੂੰ Yes ਕਰਨਾ ਪਵੇਗਾ।

ਇਸ ਤੇ ਕਲਿੱਕ ਕਰਦੇ ਹੀ ਇਕ ਨਵਾਂ ਪੇਜ਼ ਖੁੱਲ੍ਹ ਜਾਵੇਗਾ ਜਿਸ ਵਿਚ ਤੁਹਾਨੂੰ ਫਾਰਮ ਦਿਖਾਈ ਦੇਵੇਗਾ। ਇਸ ਫਾਰਮ ਨੂੰ ਪੂਰਾ ਭਰਨਾ ਪਵੇਗਾ। ਇਸ ਵਿਚ ਸਹੀ-ਸਹੀ ਜਾਣਕਾਰੀ ਭਰਨੀ ਹੋਵੇਗੀ। ਇਸ ਵਿਚ ਬੈਂਕ ਖਾਤੇ ਦੀ ਜਾਣਕਾਰੀ ਭਰਨ ਸਮੇਂ IFSC ਕੋਡ ਠੀਕ ਭਰੋ। ਫਿਰ ਉਸ ਨੂੰ ਸੇਵ ਕਰ ਦਿਓ। ਇਸ ਤੋਂ ਬਾਅਦ ਤੁਹਾਡੇ ਸਾਮਹਣੇ ਇਕ ਹੋਰ ਪੇਜ਼ ਖੁੱਲ੍ਹੇਗਾ ਜਿਸ ਵਿਚ ਤੁਹਾਨੂੰ ਅਪਣੀ ਜ਼ਮੀਨ ਦੀ ਡਿਟੇਲ ਭਰਨੀ ਪਵੇਗੀ।ਖਾਸ ਤੌਰ ਤੇ ਖਸਰਾ ਨੰਬਰ ਅਤੇ ਖਾਤਾ ਨੰਬਰ। ਇਸ ਨੂੰ ਭਰ ਕੇ ਸੇਵ ਕਰ ਦਿਓ। ਸੇਵ ਕਰਦੇ ਹੀ ਰਜਿਸਟ੍ਰੇਸ਼ਨ ਦੀ ਪ੍ਰਤੀਕਿਰਿਆ ਪੂਰੀ ਹੋ ਜਾਵੇਗੀ। ਇਕ ਰਜਿਸਟ੍ਰੇਸ਼ਨ ਨੰਬਰ ਅਤੇ ਰਿਫਰੈਂਸ ਨੰਬਰ ਮਿਲੇਗਾ ਜਿਸ ਨੂੰ ਸੰਭਾਲ ਕੇ ਰੱਖਣਾ ਹੋਵੇਗਾ। ਇਸ ਤੋਂ ਬਾਅਦ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ। ਲਾਕਡਾਊਨ ਦੌਰਾਨ ਇਸ ਯੋਜਨਾ ਤਹਿਤ, ਮੋਦੀ ਸਰਕਾਰ ਨੇ ਕਿਸਾਨਾਂ ਨੂੰ ਤਕਰੀਬਨ 18 ਹਜ਼ਾਰ ਕਰੋੜ ਦੀ ਸਹਾਇਤਾ ਦਿੱਤੀ ਹੈ।

ਇਹ ਸੰਕਟ ਦੇ ਸਮੇਂ ਬਹੁਤ ਮਦਦਗਾਰ ਸਿੱਧ ਹੋਇਆ ਹੈ। ਵਿਸ਼ੇਸ਼ ਨਿਗਰਾਨੀ ਤੋਂ ਬਾਅਦ ਸਰਕਾਰ ਨੇ 15 ਦਿਨਾਂ ਵਿਚ 9 ਕਰੋੜ ਕਿਸਾਨਾਂ ਨੂੰ 2-2 ਹਜ਼ਾਰ ਰੁਪਏ ਦੀ ਕਿਸ਼ਤ ਭੇਜ ਦਿੱਤੀ। ਜੇ ਤੁਸੀਂ ਵੀ ਇਸ ਸਕੀਮ ਦਾ ਲਾਭ ਲੈਣ ਲਈ ਅਰਜ਼ੀ ਦਿੱਤੀ ਸੀ ਪਰ ਹੁਣ ਤੱਕ ਪੈਸਾ ਨਹੀਂ ਆਇਆ ਤਾਂ ਇਸ ਦੀ ਸਥਿਤੀ ਨੂੰ ਜਾਣਨਾ ਬਹੁਤ ਅਸਾਨ ਹੈ। ਤੁਸੀਂ ਪ੍ਰਧਾਨ ਮੰਤਰੀ ਪੋਰਟਲ ‘ਤੇ ਜਾ ਕੇ ਆਪਣਾ ਆਧਾਰ, ਮੋਬਾਈਲ ਅਤੇ ਬੈਂਕ ਖਾਤਾ ਨੰਬਰ ਦਾਖਲ ਕਰ ਕੇ ਇਸ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।news source: rozanaspokesman

Leave a Reply

Your email address will not be published. Required fields are marked *