ਆ ਗਿਆ ਚਾਈਨੀਜ਼ ਹਰਾ ਚਾਰਾ,ਸਭ ਤੋਂ ਜਲਦੀ ਹੁੰਦਾ ਹੈ ਤਿਆਰ-ਦੇਖੋ ਪੂਰੀ ਵੀਡੀਓ

ਪਸ਼ੁਪਾਲਕ ਕਿਸਾਨ ਵੀਰਾਂ ਨੂੰ ਅਕਸਰ ਹਰੇ ਚਾਰੇ ਦੀ ਕਮੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਹਰਾ ਚਾਰਾ ਤਿਆਰ ਹੋਣ ਵਿੱਚ ਕਾਫ਼ੀ ਸਮਾਂ ਲੱਗਦਾ ਹੈ ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਚਾਰੇ ਚਾਰੇ ਬਾਰੇ ਦੱਸਣ ਜਾ ਰਹੇ ਹਾਂ ਜੋ ਸਭਤੋਂ ਅਨੋਖਾ ਹੈ ਅਤੇ ਸਭਤੋਂ ਜਲਦੀ ਹੁੰਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਚਾਰੇ ਨੂੰ ਚਾਇਨੀਜ਼ ਕੈਬੇਜ ਕਿਹਾ ਜਾਂਦਾ ਹੈ। ਦੇਖਣ ਵਿੱਚ ਇਹ ਬਿਲਕੁਲ ਸਰੋਂ ਵਰਗਾ ਹੁੰਦਾ ਹੈ। ਅੱਜ ਅਸੀ ਤੁਹਾਨੂੰ ਇਸ ਚਾਇਨੀਜ਼ ਹਰੇ ਚਾਰੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ। ਖਾਸ ਗੱਲ ਇਹ ਹੈ ਕਿ ਇਹ ਚਾਰਾ ਬਾਕੀ ਦੇ ਹਰੇ ਚਾਰਿਆਂ ਤੋਂ ਕਾਫ਼ੀ ਵੱਖ ਹੈ ਕਿਉਂਕਿ ਇਸਦਾ ਸਵਾਦ ਮਿੱਠਾ ਹੋਣ ਦੇ ਕਾਰਨ ਪਸ਼ੁ ਇਸਨੂੰ ਬੜੇ ਚਾਅ ਨਾਲ ਖਾਂਦੇ ਹਨ।

ਸਵਾਦ ਹੋਣ ਦੇ ਨਾਲ ਨਾਲ ਇਹ ਪੌਸ਼ਟਿਕ ਵੀ ਹੈ ਅਤੇ ਇਸ ਨਾਲ ਪਸ਼ੁਆਂ ਦਾ ਦੁੱਧ ਉਤਪਾਦਨ ਵੀ ਵਧਦਾ ਹੈ। ਸਰੋਂ ਦੀ ਗੱਲ ਕਰੀਏ ਤਾਂ ਉਸਦੇ ਪੱਤੇ ਕਾਫ਼ੀ ਖੁਰਦੁਰੇ ਅਤੇ ਕੰਡਿਆਂ ਵਾਲੇ ਹੁੰਦੇ ਹਨ, ਪਰ ਇਸ ਚਾਇਨੀਜ਼ ਚਾਰੇ ਦੇ ਪੱਤੇ ਕਾਫ਼ੀ ਮੁਲਾਇਮ ਹੁੰਦੇ ਹਨ। ਇਸ ਕਾਰਨ ਪਸ਼ੁ ਇਸਨੂੰ ਬੜੇ ਆਰਾਮ ਨਾਲ ਖਾਂਦੇ ਹਨ। ਵੱਡੀ ਗੱਲ ਇਹ ਹੈ ਕਿ ਇਸ ਚਾਰੇ ਨੂੰ ਤਿਆਰ ਹੋਣ ਵਿੱਚ ਸਿਰਫ ਇੱਕ ਤੋਂ ਡੇਢ ਮਹੀਨਾ ਹੀ ਲੱਗਦਾ ਹੈ।

ਹਲਾਕਿ ਇਸ ਨੂੰ ਲਗਾਉਣ ਤੋਂ ਬਾਅਦ ਸਿਰਫ ਇੱਕ ਵਾਰ ਹੀ ਫਸਲ ਲਈ ਜਾ ਸਕਦੀ ਹੈ। ਇਸ ਚਾਰੇ ਨੂੰ ਉਗਾਉਣ ਵਾਲੇ ਪਸ਼ੁਕਲਕ ਕਿਸਾਨ ਦਾ ਕਹਿਣਾ ਹੈ ਕਿ ਜਦੋਂ ਤੋਂ ਉਹ ਇਸ ਚਾਰੇ ਦਾ ਇਸਤੇਮਾਲ ਕਰ ਰਹੇ ਹਨ ਉਦੋਂ ਤੋਂ ਉਨ੍ਹਾਂ ਦੇ ਪਸ਼ੁਆਂ ਦਾ ਦੁੱਧ ਉਤਪਾਦਨ ਵਧਣ ਦੇ ਨਾਲ ਨਾਲ ਦੁੱਧ ਵਿੱਚ ਫੈਟ ਅਤੇ SNE ਵਿੱਚ ਵੀ ਕਾਫ਼ੀ ਫਾਇਦਾ ਹੋਇਆ ਹੈ। ਇਸ ਨਾਲ ਨਾ ਹੀ ਪਸ਼ੁਆਂ ਨੂੰ ਕੋਈ ਨੁਕਸਾਨ ਹੁੰਦਾ ਹੈ ਅਤੇ ਪਸ਼ੁ ਤੰਦੁਰੁਸਤ ਵੀ ਰਹਿੰਦੇ ਹਨ। ਇਸ ਚਾਈਨੀਜ਼ ਹਰੇ ਚਾਰੇ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Leave a Reply

Your email address will not be published. Required fields are marked *