ਡੇਅਰੀ ਧੰਦੇ ਨਾਲ ਜੁੜੇ ਕਿਸਾਨਾਂ ਲਈ ਵੱਡੀ ਖੁਸ਼ਖ਼ਬਰੀ- ਹੁਣੇ ਹੁਣੇ ਕੇਂਦਰ ਸਰਕਾਰ ਨੇ ਕਰ ਦਿੱਤਾ ਇਹ ਐਲਾਨ, ਦੇਖੋ ਪੂਰੀ ਖ਼ਬਰ

ਸਰਕਾਰ ਦੁੱਧ ਉਤਪਦਾਨ ਕੰਪਨੀਆਂ ਤੇ ਦੁੱਧ ਯੂਨੀਅਨਾਂ ਨਾਲ ਜੁੜੇ ਡੇਢ ਕਰੋੜ ਡੇਅਰੀ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੇਣ ਦੀ ਯੋਜਨਾ ਬਣਾਈ ਹੈ। ਇਨ੍ਹਾਂ ਕਿਸਾਨਾਂ ਨੂੰ ਦੋ ਮਹੀਨੇ ਪਹਿਲੀ ਜੂਨ ਤੋਂ 31 ਜੁਲਾਈ ਤਕ ਵਿਸ਼ੇਸ਼ ਅਭਿਆਨ ਚਲਾ ਕੇ ਕਿਸਾਨ ਕ੍ਰੈਡਿਟ ਕਾਰਡ ਵੰਡੇ ਜਾਣਗੇ।

ਕੇਂਦਰੀ ਪਸ਼ੂ ਪਾਲਣ ਮੰਤਰਾਲੇ ਨੇ ਵਿੱਤ ਮੰਤਰਾਲੇ ਨਾਲ ਮਿਲ ਕੇ ਸਾਰੇ ਮਿਲਕ ਫੈਡਰੇਸ਼ਨ ਤੇ ਮਿਲਕ ਯੂਨੀਅਨਾਂ ਲਈ ਕਿਸਾਨ ਕ੍ਰੈਡਿਟ ਕਾਰਡ ਦੀਆਂ ਅਰਜ਼ੀਆਂ ਦੇ ਫਾਰਮੇਟ ਜਾਰੀ ਕਰ ਦਿੱਤੇ ਹਨ। ਇਹ ਅਭਿਆਨ ਮਿਸ਼ਨ ਮੋਡ ਤਹਿਤ ਚਲਾਇਆ ਜਾਵੇਗਾ।

ਪਹਿਲੇ ਗੇੜ ‘ਚ ਡੇਅਰੀ ਨੂੰ ਕੋ-ਅਪਰੇਟਿਵ ਸੁਸਾਇਟੀਆਂ ਦੇ ਮੈਂਬਰਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਵੰਡੇ ਜਾਣਗੇ। ਇਨ੍ਹਾਂ ਸੁਸਾਇਟੀਆਂ ਤੇ ਦੁੱਧ ਯੂਨੀਅਨਾਂ ਨਾਲ ਜੁੜੇ ਜਿਹੜੇ ਕਿਸਾਨਾਂ ਕੋਲ ਇਹ ਕਾਰਡ ਨਹੀਂ ਹਨ ਉਨ੍ਹਾਂ ਨੂੰ ਤੁਰੰਤ ਵੰਡੇ ਜਾਣਗੇ। ਜਿਨ੍ਹਾਂ ਕੋਲ ਆਪਣੀ ਜ਼ਮੀਨ ਦੀ ਮਲਕੀਅਤ ਦੇ ਆਧਾਰ ‘ਤੇ ਕਿਸਾਨ ਕ੍ਰੈਡਿਟ ਕਾਰਡ ਹਨ, ਉਨ੍ਹਾਂ ਦੀ ਕ੍ਰੈਡਿਟ ਲਿਮਟ ਵਧ ਸਕਦੀ ਹੈ। ਹਾਲਾਂਕਿ ਵਿਆਜ਼ ‘ਚ ਛੋਟ ਤਿੰਨ ਲੱਖ ਰੁਪਏ ਤਕ ਦੇ ਕ੍ਰੈਡਿਟ ‘ਤੇ ਹੀ ਮਿਲੇਗੀ।

ਬਿਨਾਂ ਗਹਿਣੇ ਤੋਂ ਕਿਸਾਨ ਕ੍ਰੈਡਿਟ ਕਾਰਡ ਦੀ ਲਿਮਿਟ 1.6 ਲੱਖ ਰੁਪਏ ਹੈ ਪਰ ਜੋ ਕਿਸਾਨ ਸਿੱਧਾ ਯੂਨੀਅਨਾਂ ਨੂੰ ਆਪਣਾ ਦੁੱਧ ਵੇਚਦੇ ਹਨ ਉਨ੍ਹਾਂ ਦੀ ਕ੍ਰੈਡਿਟ ਲਿਮਟ ਤਿੰਨ ਲੱਖ ਰੁਪਏ ਤਕ ਕੀਤੀ ਜਾ ਸਕਦੀ ਹੈ।ਕਿਸਾਨਾਂ ਦੀ ਕ੍ਰੈਡਿਟ ਲਿਮਟ ਵਧਾਉਣ ਦਾ ਫੈਸਲਾ ਪੀਐਮ ਨਰੇਂਦਰ ਮੋਦੀ ਦੇ ਆਤਮ ਨਿਰਭਰ ਪੈਕੇਜ ਦਾ ਹਿੱਸਾ ਹੈ। ਵਿੱਤ ਮੰਤਰਾਲੇ ਨੇ 15 ਮਈ ਨੂੰ ਐਲਾਨ ਕੀਤਾ ਸੀ ਕਿ ਕਿਸਾਨ ਕ੍ਰੈਡਿਟ ਕਾਰਡ ਸਕੀਮ ਦੇ ਦਾਇਰੇ ‘ਚ ਹੋਰ 2.5 ਕਰੋੜ ਕਿਸਾਨ ਲਿਆਂਦੇ ਜਾਣਗੇ।

ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |news source: abpsanjha

Leave a Reply

Your email address will not be published. Required fields are marked *